ਤੇਰਾ ਤੇਰਾ ਤੋਲਦਾ

ਤੇਰਾ ਤੇਰਾ ਤੋਲਦਾ 

ਜਦੋਂ ਸਕੂਲ ਪੜ੍ਹਦੇ ਸੀ ਤਾਂ ਚੋਥੀ ਪੰਜਵੀ ਕਲਾਸ ਚ ਗੁਰੂ ਨਾਨਕ ਦੇਵ ਜੀ ਦਾ ਲੇਖ, ਪੰਜਾਬੀ ਅਤੇ ਹਿੰਦੀ ਚ ਲਿਖਣਾ ਸਿਖਾਇਆ ਗਿਆ। ਕਿਤਾਬ ਵਿੱਚੋ ਯਾਦ ਕਰਨਾ ਤੇ ਲਿਖ ਦੇਣਾ ਪਰ ਜਿਵੇਂ ਜਿਵੇਂ ਕਲਾਸ ਵੱਡੀ ਹੁੰਦੀ ਗਈ ਲੇਖ ਤਾਂ ਓਹੀ ਰਿਹਾ ਪਰ ਫਿਰ ਉਹ ਜ਼ਿਆਦਾ ਸ਼ਬਦਾਂ ਚ ਲਿਖਣਾ ਹੁੰਦਾ ਸੀ। ਮੈਂ ਅੰਦਰੋਂ ਅੰਦਰ ਬੜਾ ਖੁਸ਼ ਹੋਣਾ ਕਿ ਮੈਂ ਤਾ ਦਾਦੀ ਕੋਲੋਂ ਬਾਬੇ ਨਾਨਕ ਬਾਰੇ ਬੜੀਆਂ ਸਾਖੀਆਂ ਸੁਣੀਆਂ ਹੋਈਆਂ, ਸਭ ਤੋਂ ਜ਼ਿਆਦਾ ਪੇਜ ਮੈਂ ਹੀ ਲਿਖਣੇ ਅਤੇ ਲਿਖ ਵੀ ਦਿੰਦਾ ਸੀ। 

ਬਾਬੇ ਨਾਨਕ ਦੇ ਜੀਵਨ ਦੀ ਇਕ ਘਟਨਾ ਲਗਭਗ ਅਸੀਂ ਸਾਰੇ ਹੀ ਜਾਣਦੇ ਹਾਂ ਜਦੋ ਉਹ ਮੋਦੀਖਾਨੇ ਵਿੱਚ ਨੌਕਰੀ ਕਰਦੇ ਸਨ। ਜੋ ਅਸੀਂ ਪੜ੍ਹਿਆ ਜਾਂ ਸੁਣਿਆ ਉਹ ਇਹ ਸੀ ਕਿ ਬਾਬੇ ਦਾ ਕੰਮ ਚ ਮਨ ਨਹੀਂ ਸੀ ਲੱਗਦਾ ਅਤੇ ਤੱਕੜੀ ਫੜ੍ਹਕੇ ਬੈਠਾ ਬਾਬਾ ਸਾਰਾ ਰਾਸ਼ਨ ਤੇਰਾ ਤੇਰਾ ਕਹਿਕੇ ਤੋਲ ਦਿੰਦਾ ਸੀ। 

ਇਸ ਵਿਚ ਕੋਈ ਦੂਜੀ ਰਾਇ ਨਹੀਂ ਕਿ ਨਾਨਕ ਆਮ ਬੱਚਿਆਂ ਵਰਗਾ ਨਹੀਂ ਸੀ , ਬਹੁਤ ਵਿਚਾਰਵਾਨ ਅਤੇ ਖੋਜੀ ਬਿਰਤੀ ਵਾਲਾ ਸੀ।  ਜੇ ਅਜਿਹਾ ਨਾ ਹੁੰਦਾ ਤਾਂ ਦੁਨੀਆ ਨੂੰ ਨਵਾਂ ਫ਼ਲਸਫਾ ਕਦੇ ਨਹੀਂ ਸੀ ਮਿਲਣਾ, ਨਾਨਕ ਨੇ ਵੀ  ਅੱਖਾਂ ਮੀਚ ਕੇ ਜਨੇਊ ਪਾ ਲੈਣਾ ਸੀ। ਦੇਖਿਆ ਜਾਵੇ ਤਾਂ  ਨਾਨਕ ਇੱਕ ਬਹੁਤ ਸੁਲਜਿਆ ਹੋਇਆ ਪਰੈਕਟੀਕਲ ਇਨਸਾਨ ਸੀ। ਉਸ ਦੀ 

ਪਰ ਤੇਰਾ ਤੇਰਾ ਕਹਿ ਕੇ ਰਾਸ਼ਨ ਤੋਲ ਦੇਣ ਵਾਲੀ ਗੱਲ ਮੈਨੂੰ ਕਦੇ ਸੱਚ ਜਹੀ ਨਹੀਂ ਜਾਪੀ ਪਤਾ ਨਹੀਂ ਕਿਉ ਮਨ ਕਹਿੰਦਾਂ ਏਨਾ ਸੂਝਵਾਨ ਇਨਸਾਨ ਗੈਰ ਜਿੰਮੇਵਾਰ ਨਹੀਂ ਹੋ ਸਕਦਾ ਕਿਉਂਕਿ ਐਸਾ ਹੁੰਦਾ ਤਾ ਬਾਬਾ ਜੰਗਲਾਂ ਚ ਸਮਾਧੀ ਲਾਈ ਰੱਖਦਾ ਤੇ ਸਾਨੂੰ ਵੀ ਕਿਰਤੀ ਹੋਣ ਦਾ ਗਿਆਨ ਨਾ ਵੰਡ ਕੇ ਜਾਂਦਾ। 

ਨਾਨਕ ਨੂੰ ਪੂਜਣ ਤੋਂ ਪਹਿਲਾ ਉਸ ਨੂੰ ਜਾਣਨਾ ਬਹੁਤ ਜਰੂਰੀ। 

Comments

  1. Most of the tales get distorted by the time they reach the public..

    ReplyDelete
    Replies
    1. exactly... that is the reason we left behind stuck into apocryphal.

      Delete

Post a Comment

Popular posts from this blog

ਮਾਂ !!!!

ਇਕ ਆਮ ਆਦਮੀ