Posts

ਮਾਂ !!!!

Image
ਮਾਂ !!!! ਕਦੇ ਗੌਰ ਨਾਲ ਦੇਖਣਾ ਮਾਂ ਦਾ ਚਿਹਰਾ  ਮਮਤਾ ਨਾਲ ਭਰਿਆ, ਤੁਹਾਨੂੰ ਦੇਖਕੇ ਖਿੜ੍ਹ ਜਾਵੇਗਾ  ਮੰਗਦੀ ਨਹੀ ਮਾਂ ਕਦੇ ਕੁਝ  ਹਮੇਸ਼ਾ ਵੰਡ ਕੇ ਹੀ ਖੁਸ਼ ਹੁੰਦੀ।  ਰੋਟੀ ਖਾਂਦਿਆਂ ਜਦੋਂ ਪੁੱਛਦਾ ਹਾਂ  ਮਾਂ ! ਰੋਟੀ ਹੋਰ ਹੈ ? ਤਾਂ ਆਪਣੀ ਥਾਲੀ ਵਾਲੀ ਰੋਟੀ ਦੇ ਕੇ ਕਹਿੰਦੀ ਹੈ  ਬਸ ਮੈਨੂੰ ਏਨੀ ਹੀ ਭੁੱਖ ਸੀ  ਰੱਜ ਜਾਂਦੀ ਹੈ ਮੈਨੂੰ ਖਾਂਦੇ ਨੂੰ ਦੇਖਕੇ  ਏਹੀ ਤਾਂ ਹੈ ਮਾਂ !!!!

ਤੇਰਾ ਤੇਰਾ ਤੋਲਦਾ

ਤੇਰਾ ਤੇਰਾ ਤੋਲਦਾ  ਜਦੋਂ ਸਕੂਲ ਪੜ੍ਹਦੇ ਸੀ ਤਾਂ ਚੋਥੀ ਪੰਜਵੀ ਕਲਾਸ ਚ ਗੁਰੂ ਨਾਨਕ ਦੇਵ ਜੀ ਦਾ ਲੇਖ, ਪੰਜਾਬੀ ਅਤੇ ਹਿੰਦੀ ਚ ਲਿਖਣਾ ਸਿਖਾਇਆ ਗਿਆ। ਕਿਤਾਬ ਵਿੱਚੋ ਯਾਦ ਕਰਨਾ ਤੇ ਲਿਖ ਦੇਣਾ ਪਰ ਜਿਵੇਂ ਜਿਵੇਂ ਕਲਾਸ ਵੱਡੀ ਹੁੰਦੀ ਗਈ ਲੇਖ ਤਾਂ ਓਹੀ ਰਿਹਾ ਪਰ ਫਿਰ ਉਹ ਜ਼ਿਆਦਾ ਸ਼ਬਦਾਂ ਚ ਲਿਖਣਾ ਹੁੰਦਾ ਸੀ। ਮੈਂ ਅੰਦਰੋਂ ਅੰਦਰ ਬੜਾ ਖੁਸ਼ ਹੋਣਾ ਕਿ ਮੈਂ ਤਾ ਦਾਦੀ ਕੋਲੋਂ ਬਾਬੇ ਨਾਨਕ ਬਾਰੇ ਬੜੀਆਂ ਸਾਖੀਆਂ ਸੁਣੀਆਂ ਹੋਈਆਂ, ਸਭ ਤੋਂ ਜ਼ਿਆਦਾ ਪੇਜ ਮੈਂ ਹੀ ਲਿਖਣੇ ਅਤੇ ਲਿਖ ਵੀ ਦਿੰਦਾ ਸੀ।  ਬਾਬੇ ਨਾਨਕ ਦੇ ਜੀਵਨ ਦੀ ਇਕ ਘਟਨਾ ਲਗਭਗ ਅਸੀਂ ਸਾਰੇ ਹੀ ਜਾਣਦੇ ਹਾਂ ਜਦੋ ਉਹ ਮੋਦੀਖਾਨੇ ਵਿੱਚ ਨੌਕਰੀ ਕਰਦੇ ਸਨ। ਜੋ ਅਸੀਂ ਪੜ੍ਹਿਆ ਜਾਂ ਸੁਣਿਆ ਉਹ ਇਹ ਸੀ ਕਿ ਬਾਬੇ ਦਾ ਕੰਮ ਚ ਮਨ ਨਹੀਂ ਸੀ ਲੱਗਦਾ ਅਤੇ ਤੱਕੜੀ ਫੜ੍ਹਕੇ ਬੈਠਾ ਬਾਬਾ ਸਾਰਾ ਰਾਸ਼ਨ ਤੇਰਾ ਤੇਰਾ ਕਹਿਕੇ ਤੋਲ ਦਿੰਦਾ ਸੀ।  ਇਸ ਵਿਚ ਕੋਈ ਦੂਜੀ ਰਾਇ ਨਹੀਂ ਕਿ ਨਾਨਕ ਆਮ ਬੱਚਿਆਂ ਵਰਗਾ ਨਹੀਂ ਸੀ , ਬਹੁਤ ਵਿਚਾਰਵਾਨ ਅਤੇ ਖੋਜੀ ਬਿਰਤੀ ਵਾਲਾ ਸੀ।  ਜੇ ਅਜਿਹਾ ਨਾ ਹੁੰਦਾ ਤਾਂ ਦੁਨੀਆ ਨੂੰ ਨਵਾਂ ਫ਼ਲਸਫਾ ਕਦੇ ਨਹੀਂ ਸੀ ਮਿਲਣਾ, ਨਾਨਕ ਨੇ ਵੀ  ਅੱਖਾਂ ਮੀਚ ਕੇ ਜਨੇਊ ਪਾ ਲੈਣਾ ਸੀ। ਦੇਖਿਆ ਜਾਵੇ ਤਾਂ  ਨਾਨਕ ਇੱਕ ਬਹੁਤ ਸੁਲਜਿਆ ਹੋਇਆ ਪਰੈਕਟੀਕਲ ਇਨਸਾਨ ਸੀ। ਉਸ ਦੀ  ਪਰ ਤੇਰਾ ਤੇਰਾ ਕਹਿ ਕੇ ਰਾਸ਼ਨ ਤੋਲ ਦੇਣ ਵਾਲੀ ਗੱਲ ਮੈਨੂੰ ਕਦੇ ਸੱਚ ਜਹੀ ਨਹੀਂ ਜਾਪੀ ਪਤਾ ਨਹੀਂ ਕਿਉ ਮਨ ਕਹਿੰਦਾਂ ਏਨ

ਇਕ ਆਮ ਆਦਮੀ

"A Daily Man"  ਇਕ ਆਮ ਆਦਮੀ  ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਇਸ ਵਿੱਚ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਲਿਖਤਾਂ ਇਕ ਆਮ ਆਦਮੀ ਜਿਸ ਨੂੰ common man ਜਾਂ daily man ਕਹਿ ਸਕਦੇ ਹੋ , ਉਸਦੇ ਜੀਵਨ ਨਾਲ ਘੱਟਦੀਆਂ ਘਟਨਾਵਾਂ ਅਤੇ ਓਹਨਾ ਤੋਂ ਮਿਲੇ ਤਜ਼ਰਬਿਆਂ ਨਾਲ ਸਬੰਧ ਰੱਖਦੀਆਂ ਹੋਣਗੀਆਂ। ਮੇਰਾ ਲਿਖਣ ਦਾ ਮਕਸਦ ਇਕ ਆਮ ਜਿੰਦਗੀ ਤੋਂ ਮਿਲਦੇ ਖਾਸ ਤਜ਼ਰਬੇ ਨੂੰ ਆਪ ਨਾਲ ਸਾਂਝਾ ਕਰਨਾ ਹੀ ਹੈ। ਤੁਸੀ ਆਪਣੇ ਤਜ਼ਰਬੇ ਵੀ ਸਾਂਝੇ ਕਰ ਸਕਦੇ ਹੋ ਅਤੇ ਕਿਸੇ ਗੱਲ ਤੇ ਵਿਚਾਰ ਵੀ ਕਰ ਸਕਦੇ ਹੋ। ਚੰਗਾ ਲੱਗੇ ਤਾਂ ਪੱਲੇ ਬੰਨ ਲੈਣਾ ਜਾਂ ਅੱਗੇ ਹੋਰਾਂ ਨੂੰ ਦੱਸਣਾ, ਨਾ ਚੰਗਾ ਲੱਗਣ  ਤੇ ਬਹਿਸ ਨਾ ਕਰਨਾ ਹੀ ਇਕ ਸੂਝਵਾਨ ਇਨਸਾਨ ਦੀ ਪਹਿਚਾਣ ਹੁੰਦੀ ਹੈ । ਉਮੀਦ ਕਰਦਾ ਸੂਝਵਾਨ ਅਤੇ ਵੀਚਾਰਵਾਨ ਦੋਸਤਾਂ ਦਾ ਸਾਥ ਮਿਲੇਗਾ। ਰੱਬ ਰਾਖਾ।